ਦੂਜੇ ਸਾਨੂੰ ਗਿਆਨ ਦੇ ਸਕਦੇ ਹਨ ਪਰ ਸਿਆਣਪ ਸਾਨੂੰ ਆਪ ਕਮਾਉਣੀ ਪਵੇਗੀ।
ਆਪਣਾ ਹਿੱਸਾ ਦਿੱਤੇ ਬਿਨਾਂ ਕਿਸੇ ਦਾ ਭਲਾ ਨਹੀਂ ਕੀਤਾ ਜਾ ਸਕਦਾ।
ਵਾਰਤਕ ਵਿਚ ਅਰਥ ਪ੍ਰਧਾਨ ਹੁੰਦੇ ਹਨ, ਕਵਿਤਾ ਵਿਚ ਸ਼ਬਦ ਮਹੱਤਵਪੂਰਨ ਹੁੰਦੇ ਹਨ।
ਧਰਮ ਸਾਨੂੰ ਪ੍ਰਸੰਨ ਹੋ ਕੇ ਦੁੱਖ ਸਹਿਣ ਦੀ ਜਾਚ ਸਿਖਾਉਂਦਾ ਹੈ।
ਜੀਵਨ ਦੇ ਮੁੱਢਲੇ ਸਾਲ, ਬਾਕੀ ਜ਼ਿੰਦਗੀ ਦੀ ਕਿਸਮ ਨਿਰਧਾਰਤ ਕਰਦੇ ਹਨ।
ਚੰਗਾ ਪ੍ਰਵਾਨ ਤਾਂ ਹੋ ਜਾਂਦਾ ਹੈ ਪਰ ਸਿਫ਼ਤ ਉੱਤਮ ਦੀ ਹੀ ਹੁੰਦੀ ਹੈ।
ਖੁਸ਼ ਰਹਿਣੇ ਲੋਕਾਂ ਦੀਆਂ ਆਦਤਾਂ ਸਾਦੀਆਂ ਹੁੰਦੀਆਂ ਹਨ।
ਚੰਗੀਆਂ ਪੁਸਤਕਾਂ ਪੜ੍ਹਨ ਨਾਲ ਜ਼ਿੰਦਗੀ ਮਾਣਨ ਦੀ ਸਮਰੱਥਾ ਵੱਧ ਜਾਂਦੀ ਹੈ।
ਸਲੀਕੇ ਨਾਲ ਵਾਹੇ ਖੇਤ ਸ਼ਾਂਤੀ ਅਤੇ ਖੁਸ਼ਹਾਲੀ ਦਾ ਸੁਨੇਹਾ ਦਿੰਦੇ ਹਨ।
ਜਿਸ ਦਾ ਪਤੀ ਭੈੜਾ ਹੋਵੇ, ਉਹ ਇਸਤਰੀ ਨਰਕ ਤੋਂ ਨਹੀਂ ਡਰਦੀ।
ਮਨੁੱਖ ਪਸੰਦ ਸਾਂਝਾਂ ਨੂੰ ਕਰਦਾ ਹੈ ਪਰ ਸਿਖਦਾ ਵੱਖਰੇਵਿਆਂ ਤੋਂ ਹੈ।
ਮੁਸੀਬਤ ਦਾ ਵੀ ਲਾਭ ਹੁੰਦਾ ਹੈ, ਇਹ ਸੋਚਣ ਦੀ ਯੋਗਤਾ ਵਧਾ ਦਿੰਦੀ ਹੈ।
ਵਿਗਿਆਨ ਸਾਰੇ ਸੰਸਾਰ ਦਾ ਸਾਂਝਾ ਹੈ, ਧਰਮ ਸਭਨੀ ਥਾਈਂ ਵੰਡੇ ਹੋਏ ਹਨ।
ਹੁਣ ਵਿਆਹ ਹੁੰਦੇ ਪੱਛੜ ਕੇ ਹਨ ਪਰ ਟੁੱਟਦੇ ਜਲਦੀ ਹਨ।
ਮਾਂ ਨਾਲ ਰੁੱਸ ਕੇ ਬੱਚਾ ਵਧੇਰੇ ਪਿਆਰ ਲਈ ਤਰਲਾ ਕਰ ਰਿਹਾ ਹੁੰਦਾ ਹੈ।
ਦੂਜੇ ਦੀ ਖੁਸ਼ੀ ਨੂੰ ਆਪਣੀ ਖੁਸ਼ੀ ਤੋਂ ਪਹਿਲ ਦੇਣ ਨੂੰ ਪਿਆਰ ਕਹਿੰਦੇ ਹਨ।
ਬਿਰਧ ਮਰਦਾ ਹੈ, ਅਤੀਤ ਮਰਦਾ ਹੈ; ਜਵਾਨ ਮਰਦਾ ਹੈ, ਭਵਿੱਖ ਮਰਦਾ ਹੈ।
ਸਿਆਣਪ ਦੇ ਵੱਧਣ ਨਾਲ, ਚੀਜ਼ਾਂ ਦੀ ਲੋੜ ਘੱਟ ਜਾਂਦੀ ਹੈ।
ਸਭ ਕੁਝ ਗੁਆਉਣ ਮਗਰੋਂ ਵੀ ਮਨੁੱਖ ਕੋਲ ਭਵਿੱਖ ਬਚ ਜਾਂਦਾ ਹੈ।
ਜਿਹੜਾ ਹੰਕਾਰ ਤੋਂ ਮੁਕਤ ਹੈ, ਉਸ ਲਈ ਹਰ ਥਾਂ ਸਵਰਗ ਹੈ।
ਸਿਆਣੇ ਦੋਸਤ ਵਰਗੀ ਕੋਈ ਸੌਗਾਤ ਨਹੀਂ ਹੁੰਦੀ।
ਕੋਈ ਵੀ ਚੰਗੀ ਪੁਸਤਕ ਇਕ ਹੀ ਪੜ੍ਹਤ ਵਿਚ ਸਾਰੇ ਅਰਥ ਨਹੀਂ ਦਿੰਦੀ।