ਇਹ ਮੇਰੀ ਜ਼ਿੰਦਗੀ ਦੀਆਂ ਧੁੱਪਾਂਪਾਂ-ਛਾਂਵਾਂ ਦੀ ਸੰਖੇਪ ਕਹਾਣੀ ਹੈ। ਮੇਰੇ ਬਚਪਨ ਵਿਚ ਮੁਸ਼ਕਿਲਾਂ ਸਨ ਪਰ ਅਸੰਭਵ ਕੁਝ ਨਹੀਂ ਸੀ। ਬਹੁਤ ਕੁਝ ਵਾਪਰਿਆ ਅਤੇ ਵਾਪਰਦਾ ਰਿਹਾ ਪਰ ਹਰ ਘਟਨਾ ਬੜੀ ਦਿਲਚਸਪ ਸੀ। ਜਵਾਨੀ ਵਿਚ ਹਾਰਾਂ ਅਤੇ ਅਸਫਲਤਾਵਾਂ ਅਨੇਕਾਂ ਸਨ ਪਰ ਅਵਸਰਾਂ ਅਤੇ ਅਨੁਭਵਾਂ ਦੀਆਂ ਡੂੰਘੀਆਂ ਸਿਖਰਾਂ ਦੀ ਭਰਮਾਰ ਵੀ ਸੀ। ਜ਼ਿੰਦਗੀ ਦੀ ਹਰ ਸਵੇਰ ਵਿਚ ਸੱਜਰੀ ਉਮੀਦ ਸੀ, ਹਰ ਰੋਜ਼ ਕੁਝ ਨਵਾਂ ਵਾਪਰਦਾ ਸੀ। ਮਸ਼ਾਲਾਂ ਵਰਗੇ ਸਾਥੀਆਂ ਅਤੇ ਫੁਲਕਾਰੀਆਂ ਵਰਗੀਆਂ ਨਾਰਾਂ ਨੇ ਮੇਰੀਆਂ ਉਦਾਸੀਆਂ ਵਿਚ ਸ਼ਿੱਦਤ ਅਤੇ ਮਾਯੂਸੀਆਂ ਵਿਚ ਰੌਣਕ ਭਰੀ ਹੈ। ਜਿੱਤ ਦੇ ਭਰੋਸੇ ਵਾਲੀ ਇਹ ਸਵੈਜੀਵਨੀ ਜ਼ਿੰਦਗੀ ਦੀਆਂ ਵੰਗਾਰਾਂ ਅਤੇ ਚੁਣੌਤੀਆਂ ਵਿਚੋਂ ਤਲਾਸ਼ੇ ਅਵਸਰਾਂ ਦੀ ਦਾਸਤਾਨ ਹੈ, ਜਿਸ ਵਿਚ ਖੁਲ੍ਹੀਆਂ ਅੱਖਾਂ ਨਾਲ ਵੇਖੇ ਸੁਪਨਿਆਂ ਦੇ ਰੰਗ ਅਤੇ ਜੀਵਨ ਵਿਚ ਕਮਾਏ ਅਤੇ ਮਾਣੇ ਝੂਟਿਆਂ ਦੇ ਹੁਲਾਰੇ ਹਨ।