ਪਿਤਾ ਦੇ ਪ੍ਰਭਾਵ ਤੋਂ ਬਿਨਾਂ ਧੀ ਦੀ ਮੈਂ ਕਮਜ਼ੋਰ ਹੋ ਜਾਂਦੀ ਹੈ।
ਜ਼ਿੰਦਗੀ ਜਿਊਣ ਤੋਂ ਇਲਾਵਾ ਇਹ ਹੋਰ ਕਿਸੇ ਕੰਮ ਨਹੀਂ ਆਉਂਦੀ।
ਮਨੁੱਖ ਹੋਰਾਂ ਨਾਲ ਸਾਰੇ ਵਾਅਦੇ ਮੌਤ ਬਾਰੇ ਭੁਲ ਕੇ ਹੀ ਕਰਦਾ ਹੈ।
ਦੁਚਿੱਤੀ ਵਿਚ ਹਾਂ ਅਤੇ ਨਾਂਹ ਦੋਹਾਂ ਤੋਂ ਡਰ ਲਗਦਾ ਹੈ।
ਕਈਆਂ ਦੀ ਦੁਸ਼ਮਣੀ ਤੋਂ ਪਹਿਲਾਂ ਅਸੀਂ ਕੁਝ ਵੀ ਨਹੀਂ ਹੁੰਦੇ।
ਵਿਆਹ ਸਾਰੇ ਸਫਲ ਹੁੰਦੇ ਹਨ, ਮੁਸ਼ਕਿਲ ਰਲ ਕੇ ਰਹਿਣ ਵਿਚ ਹੁੰਦੀ ਹੈ।
ਭਾਰਤ ਵਿਚ ਗਿਆਨ, ਸ਼ਕਤੀ ਅਤੇ ਦੌਲਤ, ਦੇਵੀਆਂ ਦੇ ਨਾਂ ਹਨ।
ਯੁੱਧ ਦੌਰਾਨ ਲਿੰਗ ਕੋਈ ਹੋਵੇ, ਹਰ ਕੋਈ ਮਰਦ ਬਣ ਜਾਂਦਾ ਹੈ।
ਕਿਸੇ ਦੇ ਘੱਟ ਹੋਣ ਨਾਲ, ਅਸੀਂ ਵੱਧ ਨਹੀਂ ਹੋ ਜਾਂਦੇ।
ਕਈ ਵਾਰੀ ਸਾਨੂੰ ਕੁਝ ਮਜ਼ਬੂਤ ਧੱਕਿਆਂ ਦੀ ਹੀ ਲੋੜ ਹੁੰਦੀ ਹੈ।
ਇਸਤਰੀ ਦੀ ਸੁੰਦਰਤਾ ਅਤੇ ਪੁਰਸ਼ ਦੀ ਅਕਲ ਦੂਜਿਆਂ ਲਈ ਹੁੰਦੀ ਹੈ।
ਮਨੋਰਥ ਤੋਂ ਬਿਨਾਂ ਬਹਾਦਰੀ ਵਿਖਾਉਣਾ ਝੱਲਪੁਣਾ ਹੁੰਦਾ ਹੈ।
ਸਾਡੀ ਇਕ ਵਿਸ਼ੇਸ਼ ਆਵਾਜ਼ ਹੁੰਦੀ ਹੈ, ਜਿਹੜੀ ਬੇਇਜ਼ਤੀ ਹੋਣ ਵੇਲੇ ਬੋਲੀ ਜਾਂਦੀ ਹੈ।
ਜ਼ਿੰਦਗੀ ਵਿਚ ਸਫਲ ਹੋਣ ਵਿਚ ਸਾਰੀ ਉਮਰ ਲੱਗ ਜਾਂਦੀ ਹੈ।
ਬੁਢਾਪਾ ਆਵੇ ਨਾ ਆਵੇ, ਜਵਾਨੀ ਗੁਜ਼ਰ ਜਾਂਦੀ ਹੈ।
ਹੁਣ ਨਾਂਹ ਕਹਿਣ ਦਾ ਵਿਗਿਆਨ ਸਿਖ ਲੈਣਾ ਚਾਹੀਦਾ ਹੈ।
ਫੈਸ਼ਨ ਵਿਚ ਲਾਪ੍ਰਵਾਹੀ ਬੜੇ ਧਿਆਨ ਨਾਲ ਕੀਤੀ ਜਾਂਦੀ ਹੈ।
ਠੰਡ ਅਤੇ ਬੇਇਜ਼ਤੀ ਜਿਤਨੀ ਮਹਿਸੂਸ ਕਰੋ, ਉਤਨੀ ਲਗਦੀ ਹੈ।
ਭਰਾਵਾਂ ਦੀਆਂ ਜੇਬਾਂ ਆਪਸ ਵਿਚ ਭੈਣਾਂ ਨਹੀਂ ਲਗਦੀਆਂ।
ਵਿਕਾਸ ਵਿਅਕਤੀ ਵਿਚ ਵਾਪਰਦਾ ਹੈ, ਸਮੂਹ ਵਿਕਾਸ ਨੂੰ ਰੋਕਦਾ ਹੀ ਹੈ।
ਕਈ ਵਾਰੀ ਦੂਰੀ ਮੁੱਕ ਜਾਂਦੀ ਹੈ ਪਰ ਫ਼ਾਸਲਾ ਬਣਿਆ ਰਹਿੰਦਾ ਹੈ।
ਕਿਤਾਬਾਂ ਪੜ੍ਹਨ ਵਾਲੀ ਅਸੀਂ ਆਖਰੀ ਪੀੜ੍ਹੀ ਹਾਂ।