ਪਰਸਾ ਮਹਾਕਾਵਿਕ ਨਾਵਲ ਹੈ। ਅਜਿਹੀ ਕ੍ਰਿਤੀ ਦੀ ਰਚਨਾ ਉਦੋਂ ਸੰਭਵ ਹੁੰਦੀ ਹੈ ਜਦੋਂ ਕੋਈ ਕੌਮ, ਕੌਮੀਅਤ ਜ਼ਿੰਦਗੀ ਦੇ ਅਜਿਹੇ ਮੋੜ ਉੱਤੇ ਪਹੁੰਚ ਜਾਏ ਜਿੱਥੇ ਉਹ ਆਪਣੇ ਭੂਤਕਾਲ ਦੀਆਂ ਇਤਿਹਾਸਕ, ਸਮਾਜਿਕ ਉਪਲਭਦੀਆਂ ਨੂੰ ਸਹੀ-ਸਹੀ ਅੰਗਣ ਦੇ ਸਮਰੱਥ ਹੋਵੇ। ਅਜਿਹੇ ਮੋੜ ਉੱਤੇ ਹੀ ਸੰਭਵ ਹੁੰਦਾ ਹੈ ਕਿ ਕੋਈ ਕੌਮ, ਕੌਮੀਅਤ ਭਵਿੱਖ ਦੇ ਮਾਰਗ-ਦਰਸ਼ਨ ਲਈ ਆਪਣੇ ਭੂਤਕਾਲ ਨੂੰ ਗਹਿਰ-ਗੰਭੀਰ ਨਜ਼ਰਾਂ ਨਾਲ ਦੇਖਣ, ਜਾਣਨ ਤੇ ਸਮਝਣ ਦੇ ਯੋਗ ਹੋ ਸਕੇ। ਪਰਸੇ ਦਾ ਕਰਮ-ਖੇਤਰ ਮਾਲਵੇ ਦਾ ਉਹ ਭੂਖੰਡ ਹੈ ਜੋ ਅਜਿਹੇ ਮੋੜ ਉੱਤੇ ਆ ਖੜੋਤਾ ਹੈ ਜਿੱਥੋਂ ਪਰਤ ਕੇ ਉਹਨੇ ਕਦੇ ਪਿਛਾਂਹ ਨਹੀਂ ਜਾਣਾ। (ਇਹ ਪੰਜਾਬ ਤੇ ਭਾਰਤ ਲਈ ਵੀ ਉਤਨਾ ਹੀ ਸੱਚ ਹੈ।) ਇਹੋ ਕਾਰਨ ਹੈ ਕਿ ਅਜਿਹੀ ਮਹਾਨ ਕ੍ਰਿਤੀ ਦੀ ਸਿਰਜਣਾ ਸੰਭਵ ਹੋਈ ਹੈ। ਪਰਸਾ ਇਸ ਪੱਖੋਂ ਵੀ ਮਹਾਕਾਵਿਕ ਕ੍ਰਿਤੀ ਹੈ ਕਿ ਇਸ ਵਿਚ ਜੀਵਨ ਦਾ ਕੋਈ ਵੇਰਵਾ ਛੱਡਿਆ ਨਹੀਂ ਗਿਆ। ਇਹ ਨਾਵਲ ਸਾਡੇ ਸਰਬਸ੍ਰੇਸ਼ਟ ਨਾਵਲਕਾਰ ਗੁਰਦਿਆਲ ਸਿੰਘ ਦੀ ਬਹੁਤ ਵੱਡੀ ਪ੍ਰਾਪਤੀ ਹੈ।
Parsa is an epic novel. The creation of such a work becomes possible only when a nation or a national identity reaches a turning point in its existence—one where it is capable of honestly assessing its historical and social achievements of the past. It is at such a juncture that a people become capable of viewing, understanding, and interpreting their past with depth and seriousness to guide the path toward the future. The setting of Parsa is that region of Malwa which stands at such a crossroads—one from which there is no return to the past. (This holds equally true for both Punjab and India.) That is why the creation of such a monumental work has been possible. Parsa is epic not only for this reason but also because it leaves no aspect of life untouched. This novel is a major accomplishment of our greatest novelist, Gurdial Singh.