Indi - eBook Edition
Mombattian Da Mela

Mombattian Da Mela

Language: PUNJABI
Sold by: Lahore Publishers
Up to 10% off
Paperback
360.00    400.00
Quantity:

Book Details

ਹਰ ਕਿਸੇ ਨੂੰ ਆਪਣੀ ਪਿਆਰ-ਕਹਾਣੀ ਜ਼ਬਾਨੀ ਯਾਦ ਹੁੰਦੀ ਹੈ। ਸਾਡੇ ਵਿਰੋਧੀ ਆਪਣੀ ਜਿੱਤ ਦਾ ਨਹੀਂ, ਸਾਡੀ ਹਾਰ ਦਾ ਜਸ਼ਨ ਮਨਾਉਂਦੇ ਹਨ। ਜਲਦੀ ਹਾਂ ਅਤੇ ਦੇਰ ਨਾਲ ਨਾਂਹ ਕਹਿਣ ਨਾਲ, ਮੁਸ਼ਕਿਲਾਂ ਉਪਜਦੀਆਂ ਹਨ। ਬਹੁਤੇ ਪੰਜਾਬੀ, ਪੁਸਤਕਾਂ ਪੜ੍ਹਨ ਦੇ ਰੋਗ ਤੋਂ ਮੁਕਤ ਹਨ। ਜਾਤ-ਪਾਤ ਕਾਰਨ ਹਿੰਦੂ ਧਰਮ ਵਿਚ ਲੰਗਰ ਦੀ ਪ੍ਰਥਾ ਉੱਪਜ ਨਹੀਂ ਸਕੀ। ਹਰ ਕਿਸੇ ਦੇ ਤਿੰਨ ਕੰਨ ਹੁੰਦੇ ਹਨ, ਸੱਜਾ, ਖੱਬਾ ਅਤੇ ਦਿਲ ਵਾਲਾ। ਕੱਲ ਆਉਂਦਾ ਪ੍ਰਤੀਤ ਹੀ ਹੁੰਦਾ ਹੈ ਪਰ ਪਹੁੰਚਦਾ ਅੱਜ ਬਣ ਕੇ ਹੀ ਹੈ। ਸੁੱਖਾਂ-ਦੁੱਖਾਂ ਰਾਹੀਂ ਜਾਣਿਆ ਜਾਂਦਾ ਹੈ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ। ਧਾਰਮਿਕ ਬਿਰਤੀ ਵਾਲੇ ਲੋਕ ਤਕਨਾਲੋਜੀ ਦੇ ਹੜ੍ਹ ਵਿਚ ਰੁੜ੍ਹੇ ਜਾ ਰਹੇ ਹਨ। ਕਈ ਦਿਲ ਵਿਚ ਰਹਿੰਦੀਆਂ ਹਨ ਪਰ ਜ਼ਿੰਦਗੀ ਵਿਚੋਂ ਗੈਰ-ਹਾਜ਼ਰ ਹੁੰਦੀਆਂ ਹਨ। ਬਿਪਤਾ ਵੇਲੇ ਰੱਬ ਨੂੰ ਯਾਦ ਕਰਨ ਨਾਲ, ਬਿਪਤਾ ਸਹਿਣ ਯੋਗ ਹੋ ਜਾਂਦੀ ਹੈ। ਜਵਾਨੀ ਵਿਚ ਪੜ੍ਹਿਆ ਜਾਂਦਾ ਹੈ, ਬਾਕੀ ਸਾਰਾ ਜੀਵਨ ਸਮਝਿਆ ਜਾਂਦਾ ਹੈ। ਕੋਈ ਹੁੰਦੀ ਹੈ, ਜਿਸ ਨੂੰ ਵੇਖ ਕੇ ਸਾਡੀ ਅੰਦਰਲੀ ਕੁੰਡੀ ਆਪੇ ਖੁਲ੍ਹ ਜਾਂਦੀ ਹੈ। ਕੁਝ ਪਿਆਰ ਹੁੰਦੇ ਹਨ, ਜਿਨ੍ਹਾਂ ਵਿਚ ਨਾ ਮਿਲਣਾ ਪਹਿਲੀ ਸ਼ਰਤ ਹੁੰਦੀ ਹੈ। ਕਈ ਜ਼ਿੰਦਗੀ ਦਾ ਵੱਡਾ ਚੌਕ ਹੁੰਦੇ ਹਨ, ਜਿਨ੍ਹਾਂ ਨੂੰ ਹਰ ਕੋਈ ਜਾਣਦਾ ਹੁੰਦਾ ਹੈ। ਮਾਂ ਤੋਂ ਸਿਵਾਏ ਸਾਰੇ ਆਪਣਾ ਅਹਿਸਾਨ ਜਤਲਾਉਣ ਲੱਗ ਪੈਂਦੇ ਹਨ। ਅੱਖਾਂ ਅਤੇ ਕੰਨ, ਸਾਡੇ ਪ੍ਰਸੰਨ ਅਤੇ ਪਰੇਸ਼ਾਨ ਹੋਣ ਦੇ ਸਾਧਨ ਹੁੰਦੇ ਹਨ। ਬਹੁਤ ਸਾਰੇ ਲੋਕ ਘਰ ਦਾ ਕੂੜਾ ਬਾਹਰ ਸੁੱਟਣ ਦੀ ਬਜਾਇ ਫੇਸ-ਬੁੱਕ ’ਤੇ ਪਾ ਦਿੰਦੇ ਹਨ। ਚੰਗਿਆਂ, ਪਿਆਰਿਆਂ, ਸੋਹਣਿਆਂ, ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ। ਚੰਗਾ ਮਹਿਮਾਨ ਉਹ ਹੁੰਦਾ ਹੈ, ਜਿਸ ਨੂੰ ਰਵਾਨਾ ਹੋਣ ਦਾ ਹੁਨਰ ਆਉਂਦਾ ਹੈ। ਮਨੁੱਖ ਦੀਆਂ ਨਿੱਜੀ ਘਾਟਾਂ, ਉਸ ਨੂੰ ਚਲਾਕ ਬਣਾ ਦਿੰਦੀਆਂ ਹਨ। ਕੁਦਰਤ ਨਿਰਾਸ਼ ਨਹੀਂ ਹੁੰਦੀ, ਨਿਰਾਸ਼ ਨਹੀਂ ਕਰਦੀ, ਨਿਰਾਸ਼ ਰਹਿਣ ਨਹੀਂ ਦਿੰਦੀ। ਰੁੱਸੀ ਹੋਈ ਪਤਨੀ ਦੀਆਂ ਸ਼ਰਤਾਂ, ਸ਼ਰਤਾਂ ਵਰਗੀਆਂ, ਸ਼ਰਤਾਂ ਨਹੀਂ ਹੁੰਦੀਆਂ। ਜਿਹੜੇ ਤੁਹਾਡੀ ਸਫ਼ਲਤਾ ਹੀ ਵੇਖਦੇ ਹਨ, ਉਨ੍ਹਾਂ ਨੇ ਤੁਹਾਡੀ ਜੱਦੋਜਹਿਦ ਨਹੀਂ ਵੇਖੀ ਹੁੰਦੀ। ਜਦੋਂ ਦੁਸ਼ਮਣੀ ਲੰਮੀ ਹੋਵੇ ਤਾਂ ਕੋਈ ਵੀ ਸਮਝੌਤਾ ਹੰਢਣਸਾਰ ਨਹੀਂ ਹੋਵੇਗਾ।