ਦੂਰ ਜਾ ਕੇ ਹੀ ਪਤਾ ਲੱਗਦਾ ਹੈ ਕਿ ਘਰ ਕੀ ਹੁੰਦਾ ਹੈ।
ਅਸੀਂ ਮੌਤ ਤੋਂ ਨਹੀ ਡਰਦੇ, ਅਸੀਂ ਮਰਨ ਤੋਂ ਡਰਦੇ ਹਾਂ।
ਮਹਾਨ ਕਵੀ, ਆਪਣੀਆਂ ਕਵਿਤਾਵਾਂ ਵਿਚ, ਜ਼ਬਾਨ ਦੇ ਖ਼ਜ਼ਾਨੇ ਭਰ ਦਿੰਦੇ ਹਨ।
ਲੈਅ ਵਿਚ ਢਲੀ ਹੋਈ ਸੁੰਦਰਤਾ ਨੂੰ, ਕਵਿਤਾ ਕਹਿੰਦੇ ਹਨ।
ਬੱਚੇ ਦਾ ਨਾਂ, ਮਾਪਿਆਂ ਵੱਲੋਂ ਬੱਚੇ ਨੂੰ ਮਿਲਿਆ ਤੋਹਫ਼ਾ ਹੁੰਦਾ ਹੈ।
ਭਾਰਤ ਦੇ ਲੋਕ, ਧਰਮ ਤੋਂ ਸਿਵਾਇ, ਜੀਵਨ ਦੇ ਹਰ ਪੱਖ ਪ੍ਰਤੀ ਲਾਪ੍ਰਵਾਹ ਹਨ।
ਪਿਆਰੇ ਨਾਲ ਗੱਲਾਂ ਕਰਦਿਆਂ, ਬੜੀਆਂ ਗੱਲਾਂ ਅਹੁੜਦੀਆਂ ਹਨ।
ਪੰਜਾਹ ਸਾਲ ਦਾ ਵਿਅਕਤੀ ਸਭ ਪਾਸੇ ਤੋਂ ਤੱਬਲੇ ਵਾਂਗ ਕੱਸਿਆ ਹੁੰਦਾ ਹੈ।
ਰੁਝੇਵੇਂ ਘੱਟਣ ਨਾਲ, ਯਾਦ-ਸ਼ਕਤੀ ਵੀ ਘੱਟ ਜਾਂਦੀ ਹੈ।
ਮੂਰਖ ਘੁੰਮਦੇ-ਫਿਰਦੇ ਹਨ, ਸਿਆਣੇ ਸੈਰ ਕਰਦੇ ਹਨ।
ਜੇ ਮੌਤ ਨਾ ਹੁੰਦੀ ਤਾਂ ਕੋਈ ਧਰਮ ਵੀ ਨਹੀਂ ਸੀ ਹੋਣਾ।
ਸਫ਼ਲ ਵਿਅਕਤੀ, ਬੁਢਾਪੇ ਵਿਚ ਵੀ ਲਾਭਕਾਰੀ ਕੰਮਾਂ ਵਿਚ ਰੁਝੇ ਰਹਿੰਦੇ ਹਨ।
ਇਸਤਰੀ ਦੀ ਸੁੰਦਰਤਾ ਨਾਲੋਂ ਵੀ ਉੁਸ ਦਾ ਸ਼ਰਮਾਉੁਣਾ ਵਧੇਰੇ ਸੋਹਣਾ ਲਗਦਾ ਹੈ।
ਆਰਾਮ ਤਾਂ ਹੀ ਚੰਗਾ ਲਗੇਗਾ, ਜੇ ਇਸ ਦੀ ਮਿਆਦ ਹੋਵੇ।
ਉੁਹੀ ਜਾਨਵਰ ਬਿਮਾਰ ਪੈਂਦੇ ਹਨ, ਜਿਨ੍ਹਾਂ ਨੂੰ ਮਖ ਪਾਲਦਾ ਹੈ।
ਜੂਆ, ਲੋਭ ਦਾ ਪੁੱਤਰ ਅਤੇ ਫ਼ਜੂਲ-ਖ਼ਰਚੀ ਦਾ ਪਿਓ ਹੁੰਦਾ ਹੈ।
ਕਿਸੇ ਸਾਹਮਣੇ ਝੂਠ ਬੋਲਣਾ, ਉੁਸ ਦੀ ਬੇਇਜ਼ਤੀ ਕਰਨ ਵਾਂਗ ਹੁੰਦਾ ਹੈ।