Indi - eBook Edition
Tarakved

Tarakved

Language: PUNJABI
Sold by: Lahore Publishers
Up to 10% off
Paperback
225.00    250.00
Quantity:

Book Details

ਸੁੰਦਰਤਾ ਦਾ ਪ੍ਰਭਾਵ ਅੰਸ਼ਾਂ ਵਿਚ ਨਹੀਂ, ਸਮੁੱਚਤਾ ਵਿਚ ਪੈਂਦਾ ਹੈ। ਦੋਸਤ ਵਿੱਛੜ ਕੇ ਦੁੱਖ ਦਿੰਦੇ ਹਨ, ਦੁਸ਼ਮਣ ਮਿਲ ਕੇ ਦੁੱਖ ਦਿੰਦੇ ਹਨ। ਇਸਤਰੀ ਜਦੋਂ ਰੁੱਸਦੀ ਹੈ, ਮਨਾਏ ਜਾਣ ਦੀ ਸੰਭਾਵਨਾ ਰੱਖ ਕੇ ਰੁੱਸਦੀ ਹੈ। ਦੀਵਾਨੇ ਭੋਗੀ ਹੁੰਦੇ ਹਨ, ਪ੍ਰੇਮੀ ਤਿਆਗੀ ਹੁੰਦੇ ਹਨ। ਬੱਚਿਆ ਦਾ ਡਾਕਟਰ, ਮਾਂਵਾਂ ਵਿਚ ਬੜਾ ਹਰਮਨ ਪਿਆਰਾ ਹੁੰਦਾ ਹੈ। ਅੱਖਾਂ, ਸਾਡੇ ਦਿਮਾਗ ਦਾ ਨੰਗਾ ਭਾਗ ਹੁੰਦੀਆਂ ਹਨ। ਸਭ ਪ੍ਰਕਾਰ ਦੇ ਸੰਜਮ, ਖਾਣ ਦੇ ਸੰਜਮ ਨਾਲ ਆਰੰਭ ਹੁੰਦੇ ਹਨ। ਜਿਨ੍ਹਾਂ ਨੂੰ ਰੋਣਾ ਨਹੀਂ ਆਉਂਦਾ, ਉੁਹ ਬੜੇ ਜ਼ਾਲਮ ਹੁੰਦੇ ਹਨ। ਦੁਸ਼ਮਣ ਚੁਣਨ ਲਗਿਆ, ਮਨਮਾਨੀ ਨਹੀਂ ਕੀਤੀ ਜਾ ਸਕਦੀ। ਹਾਸਾ ਆਜ਼ਾਦੀ ਵਿਚੋ ਉਪਜਦਾ ਹੈ ਅਤੇ ਆਜ਼ਾਦੀ ਉਪਜਾਉੁਂਦਾ ਹੈ। ਕਾਹਲੀ ਨਾਲ ਕੀਤੇ ਵਿਆਹ ਦਾ ਸਾਰੀ ਉੁਮਰ ਪਛਤਾਵਾ ਰਹਿੰਦਾ ਹੈ। ਭੁੱਖੇ ਮੁੱਨਖ ਕੋਲ ਰੋਟੀ ਰਾੜ੍ਹਣ ਜਾਂ ਆਲੂ ਛਿੱਲਣ ਦਾ ਸਬਰ ਨਹੀਂ ਹੁੰਦਾ। ਘੱਟ ਖਾਧੇ, ਘੱਟ ਸੁਤੇ, ਘੱਟ ਬੋਲੇ ਦਾ ਕਦੇ ਪਛਤਾਵਾ ਨਹੀ ਹੁੰਦਾ। ਹਾਰਨ ਵਾਲੇ ਨੂੰ ਕੋਈ ਨਹੀਂ ਸੁਣਦਾ। ਪ੍ਰੇਮੀ ਆਪਣੇ ਆਪ ਨੂੰ ਰੱਬ ਦਾ ਰਿਸ਼ਤੇਦਾਰ ਸਮਝਦੇ ਹਨ। ਫ਼ਲ, ਕੁਦਰਤ ਦੀਆਂ ਮਠਿਆਈਆਂ ਹਨ। ਬੇਕਾਬੂ ਹੋਈ ਭੈੜੀ ਆਦਤ ਨੂੰ ਐਬ ਕਹਿੰਦੇ ਹਨ। ਇਤਿਹਾਸ ਦੇ ਕਈ ਦੁਖਾਂਤ ਝੋਲੀ-ਚੁੱਕਾਂ ਦੀ ਦੇਣ ਹੁੰਦੇ ਹਨ। ਸਾਰੇ ਇਨਕਲਾਬ, ਬੱਚਿਆਂ ਨੂੰ ਸਮਰਪਿਤ ਹੁੰਦੇ ਹਨ। ਦੁੱਖ ਹੀ ਸੁੱਖਾਂ ਦੇ ਅਰਥ ਨਿਰਧਾਰਿਤ ਕਰਦੇ ਹਨ। ਕਈ ਰਿਸ਼ਤਿਆਂ ਵਿਚ ਕੇਵਲ ਮੂਰਖਤਾ ਦੀ ਸਾਂਝ ਹੁੰਦੀ ਹੈ।