ਪ੍ਰੋਫ਼ੈਸਰ ਨਰਿੰਦਰ ਸਿੰਘ ਕਪੂਰ ਪੰਜਾਬੀ ਦੇ ਹਰਮਨ ਪਿਆਰੇ ਲੇਖਕ ਹਨ। ਉਨ੍ਹਾਂ ਦੀਆਂ ਹੁਣ ਤੀਕ 3 ਮਿਲੀਅਨ ਤੋਂ ਵਧ ਕਿਤਾਬਾਂ ਵਿਕ ਚੁੱਕੀਆਂ ਹਨ ਜੋ ਪੰਜਾਬੀ ਭਾਸ਼ਾ ਵਿਚ ਸ਼ਾਨਾਂਮੱਤਾ ਕੀਰਤੀਮਾਨ ਹੈ। ਦੇਸ਼ ਵਿਦੇਸ਼ ਦੇ ਪੰਜਾਬੀ ਉਨ੍ਹਾਂ ਦੀਆਂ ਪੁਸਤਕਾਂ ਨੂੰ ਉਤਸੁਕਤਾ ਨਾਲ ਪੜ੍ਹਦੇ ਹਨ ਅਤੇ ਉਨ੍ਹਾਂ ਦੀ ਨਵੀਂ ਪੁਸਤਕ ਦੀ ਤਾਂਘ ਵਿਚ ਰਹਿੰਦੇ ਹਨ। ਇਹ ਪੁਸਤਕ ਲੜੀ ਉਨ੍ਹਾਂ ਵਿਸ਼ੇਸ਼ ਰੂਪ ਵਿਚ ਬੱਚਿਆਂ ਲਈ ਤਿਆਰ ਕੀਤੀ ਹੈ। ਲੇਖਾਂ ਦੀ ਚੌਣ ਵਿਚ ਉਨ੍ਹਾਂ ਦੀ ਪੱਧਰ, ਰੁਚੀ ਅਤੇ ਗਿਆਨ ਅਰਜਿਤ ਕਰਨ ਦੀ ਉਤਸੁਕਤਾ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਬੱਚੇ ਇਸ ਪੁਸਤਕ ਨੂੰ ਦਿਲਚਸਪੀ ਨਾਲ ਪੜ੍ਹਣਗੇ ਅਤੇ ਵਿਭਿੰਨ ਨਵੇਂ ਵਿਸ਼ਿਆਂ ਨਾਲ ਰਾਬਤਾ ਮਹਿਸੂਸ ਕਰਨਗੇ। ਪੁਸਤਕ ਉਨ੍ਹਾਂ ਵਿਚ ਪੜ੍ਹਨ ਦੀ ਭਾਵਨਾ ਨੂੰ ਹੱਲਾਸ਼ੇਰੀ ਦੇਵੇਗੀ।