ਪਤੀ-ਪਤਨੀ ਵਿਚਕਾਰ ਬੱਚੇ ਦੇ ਨਾਉ ’ਤੇ ਸਹਿਮਤੀ ਨਹੀਂ ਸੀ ਹੋ ਰਹੀ, ਸਹਿਮਤੀ ਹੋਣ ਤੱਕ, ਉਨ੍ਹਾਂ ਨੇ ਬੱਚੇ ਨੂੰ ‘ਓਏ’ ਕਹਿ ਕੇ ਬੁਲਾਉਣਾ ਅਰੰਭ ਕੀਤਾ। ਮਗਰੋਂ ਉਨ੍ਹਾਂ ਨੇ ਨਵਾਂ ਨਾਂ ਰਖਿਆ ਪਰ ਉਦੋਂ ਤੱਕ ਉਸ ਦਾ ਨਾਂ ‘ਓਏ’ ਪੱਕ ਚੁਕਿਆ ਸੀ। ਉਹ ਸਾਰਾ ਜੀਵਨ ‘ਓਏ’ ਹੀ ਰਿਹਾ। ਸੰਗੀਤਕਾਰ, ਬੀਥੋਵਨ ਦੀ ਇਕ ਜਾਣੂ ਇਸਤਰੀ ਦੇ ਬੱਚੇ ਦੀ ਮੌਤ ਹੋ ਗਈ। ਸੋਗ ਪ੍ਰਗਟਾਉਣ ਲਈ ਬੀਥੋਵਨ ਉਸ ਦੇ ਘਰ ਗਿਆ। ਕੁਝ ਨਹੀਂ ਬੋਲਿਆ, ਉਥੇ ਬਹਿ ਕੇ ਉਹ ਆਪਣੀ ਪਿਆਨੋ ’ਤੇ ਸੋਗ, ਉਦਾਸੀ ਅਤੇ ਧਰਵਾਸ ਦਾ ਸੰਗੀਤ ਵਜਾਉਦਾ ਰਿਹਾ। ਮਗਰੋਂ ਇਹ ਸੰਗੀਤ, ਈਸਾਈ ਜਗਤ ਵਿਚ, ਬੱਚੇ ਦੀ ਮੌਤ ਸਮੇਂ ਵਜਾਉਣ ਦੀ ਰੀਤ ਬਣ ਗਈ।