– ਸੁੰਦਰਤਾ ਦੀ ਖਿੱਚ ਪੈਣੀ, ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਤੰਦਰੁਸਤ ਹੋ।
– ਔਖੇ ਸਬਕ ਅਤੇ ਔਖੇ ਹੋ ਕੇ ਸਿਖੇ ਸਬਕ, ਔਖੇ ਸਮਿਆਂ ਵਿਚ ਕੰਮ ਆਉਂਦੇ ਹਨ।
– ਦਰੋਪਦੀ ਦੇ ਅਪਮਾਨ ਕਾਰਨ, ਮਹਾਂਭਾਰਤ ਪੂਜਣਯੋਗ ਗ੍ਰੰਥ ਨਹੀਂ ਬਣਿਆ।
– ਕਾਮ ਨੂੰ ਕੁੱਚਲਣ ਵਾਲਾ ਸੰਤ ਜਾਂ ਸਨਿਆਸੀ ਤਾਂ ਹੋ ਸਕਦਾ ਹੈ, ਕਲਾਕਾਰ ਨਹੀਂ।
– ਹਾਰਿਆਂ ਦੀ ਕਿਸਮਤ ਹੁੰਦੀ ਹੈ, ਜੇਤੂਆਂ ਦੀ ਜਿੱਤ ਹੁੰਦੀ ਹੈ।
– ਸਮਾਗਮ ਕੋਈ ਹੋਵੇ, ਉਥੇ ਰੌਣਕ ਇਸਤਰੀਆਂ ਨਾਲ ਹੀ ਲਗਦੀ ਹੈ।
– ਝੂਠ ਬੋਲਣ ਤੋਂ ਬਿਨਾਂ ‘ਸੱਚਾ’ ਪਿਆਰ ਨਹੀਂ ਕੀਤਾ ਜਾ ਸਕਦਾ।
– ਬਾਲਮੀਕ ਦੀ ਰਾਮਾਇਣ ਬ੍ਰਾਹਮਣਾਂ ਨੇ ਵੀ ਪੂਜੀ ਪਰ ਬਾਲਮੀਕ ਸ਼ੂਦਰ ਹੀ ਰਿਹਾ।
– ਸ਼ੀਸ਼ੇ ਰਾਹੀਂ ਅਸੀਂ ਲਭਦੇ ਆਪਣੇ ਦੋਸ਼ ਹਾਂ, ਵਿਖਾਉਂਦੇ ਆਪਣੇ ਗੁਣ ਹਾਂ।
– ਜੇ ਮੋਢੇ ਮਜ਼ਬੂਤ ਹੋਣ ਤਾਂ ਜ਼ਿਮੇਵਾਰੀ ਵੀ ਮਨੋਰੰਜਨ ਬਣ ਜਾਂਦੀ ਹੈ।
– ਪੁਰਸ਼ ਵਿਚ ਪਿਤਾ ਵਾਲੇ ਗੁਣ, ਧੀ ਉਪਜਾਉਂਦੀ ਹੈ।