Indi - eBook Edition
Khirkian

Khirkian

Language: PUNJABI
Sold by: Lahore Publishers
Up to 10% off
Paperback
360.00    400.00
Quantity:

Book Details

ਮਾਂ ਅਤੇ ਪਤਨੀ ਦੀ ਸੋਚ ਵਿਚ ਬੜਾ ਅੰਤਰ ਹੁੰਦਾ ਹੈ। ਇਕ ਵਾਰੀ ਘਰ ਵਿਚ ਇਕ ਬਲਬ ਬਦਲਣ ਦੀ ਲੋੜ ਪਈ ਤਾਂ ਪਤੀ ਨੇ ਇਕ ਸਟੂਲ ’ਤੇ ਚੜ੍ਹਕੇ, ਬਦਲਣਾ ਚਾਹਿਆ ਪਰ ਉਸ ਦਾ ਬਲਬ ਤਕ ਹੱਥ ਨਾ ਅਪੜਿਆ। ਪਤਨੀ ਨੇ ਕਿਹਾ: ਤੁਸੀਂ ਮੱਧਰੇ ਹੋ, ਇਸ ਲਈ ਹੱਥ ਨਹੀਂ ਪਹੁੰਚਿਆ। ਮਾਂ ਨੇ ਕਿਹਾ: ਸਟੂਲ ਨੀਵਾਂ ਹੈ, ਇਸ ਲਈ ਹੱਥ ਨਹੀਂ ਪਹੁੰਚ ਸਕਿਆ। ਇਕ ਲੜਕੀ ਨੂੰ ਆਪਣੀ ਕਲਾਸ ਦਾ ਇਕ ਲੜਕਾ ਬੜਾ ਪਿਆਰਾ ਲਗਦਾ ਸੀ। ਉਹ ਪੰਜਵੀਂ ਜਮਾਤ ਤੋਂ ਹੀ, ਉਸ ਦਾ ਖਿਆਲ ਰਖਦੀ ਆ ਰਹੀ ਸੀ। ਉਹ ਲੜਕਾ ਵੀ ਉਸ ਦਾ ਪੂਰਾ ਧਿਆਨ ਰਖਦਾ ਸੀ। ਨੌਂਵੀਂ ਦੇ ਇਮਤਿਹਾਨ ਵਿਚ, ਉਹ ਜਦੋਂ ਅਵਲ ਆ ਗਈ ਤਾਂ ਲੜਕੇ ਨੇ ਉਸ ਨਾਲ ਬੋਲਣਾ ਹੀ ਬੰਦ ਕਰ ਦਿੱਤਾ। ਉਸ ਨੂੰ ਲੜਕੀ ਪਿੱਛੇ-ਪਿੱਛੇ ਆਉਂਦੀ ਤਾਂ ਚੰਗੀ ਲਗਦੀ ਸੀ ਪਰ ਅਵਲ ਆਉਣ ਨਾਲ, ਉਹ ਅੱਗੇ ਲੰਘ ਗਈ ਪ੍ਰਤੀਤ ਹੋਈ, ਸੋ ਉਹ ਚੰਗੀ ਲਗਣੋਂ ਹਟ ਗਈ। ਮੇਰੇ ਜਮਾਤੀ ਨੇ ਚਾਹਿਆ ਸੀ ਕਿ ਮੈਂ ਉਸ ਨੂੰ ਚੁੰਮਾਂ ਪਰ ਮੈਂ ਕਿਹਾ: ਮੇਰੀ ਮਾਂ ਨੇ ਮੇਰੇ ’ਤੇ ਰੋਕ ਲਾਈ ਹੋਈ ਹੈ ਕਿ ਕਿਸੇ ਪੁਰਸ਼ ਨਾਲ ਅਜਿਹਾ ਨਹੀਂ ਕਰਨਾ। ਉਹ ਉਦਾਸ ਹੋ ਕੇ, ਜਦੋਂ ਜਾਣ ਲਗਿਆ ਤਾਂ ਮੈਂ ਉਸ ਨੂੰ ਨਜ਼ਰ ਨਾਲ ਰੋਕਿਆ। ਜਦੋਂ ਉਹ ਇਕੱਲਾ ਰਹਿ ਗਿਆ ਤਾਂ ਉਸ ਨੂੰ ਨੇੜੇ ਬੁਲਾ ਕੇ, ਮੈਂ ਕਿਹਾ: ਉਦਾਸ ਨਾ ਹੋ। ਮੇਰੀ ਮਾਂ ਨੇ ਮੇਰੇ ’ਤੇ ਰੋਕ ਲਾਈ ਹੈ, ਤੇਰੇ ’ਤੇ ਤਾਂ ਕੋਈ ਰੋਕ ਨਹੀਂ ਲਾਈ। ਹੋਰ ਤਾਂ ਰੱਬ ਜੀ ਸਭ ਠੀਕ ਹੈ ਪਰ ਇਕ-ਦੋ ਪ੍ਰਸ਼ਨ ਹਨ। ਤੁਸੀਂ ਜ਼ਨਾਨੀ ਇਤਨੀ ਸੋਹਣੀ ਕਿਉਂ ਬਣਾਈ ਹੈ? ਸੋਹਣੀ ਇਸ ਲਈ ਬਣਾਈ ਹੈ, ਤਾਂ ਕਿ ਇਹ ਤੈਨੂੰ ਚੰਗੀ ਲਗੇ। ਸੋਹਣੀ ਬਣਾਉਣ ਦੀ ਤਾਂ ਸਮਝ ਆ ਗਈ ਪਰ ਇਤਨੀ ਮੂਰਖ ਕਿਉਂ ਬਣਾਈ ਹੈ?