ਜਿਸ ਖੇਤਰ ਵਿਚ ਮੁਕਾਬਲਾ ਨਹੀਂ ਹੁੰਦਾ, ਉਥੇ ਵਿਕਾਸ ਵੀ ਨਹੀਂ ਵਾਪਰਦਾ।
ਅਸੀਂ ਵਸਤਾਂ ਨਹੀਂ ਖਰੀਦਦੇ, ਅਸੀਂ ਆਪਣੀਆਂ ਸਮੱਸਿਆਵਾਂ ਦੇ ਹੱਲ ਖਰੀਦਦੇ ਹਾਂ।
ਸਫਲ ਪ੍ਰੇਮ ਵਿਚੋਂ ਕੇਵਲ ਬੱਚੇ ਉਪਜਦੇ ਹਨ।
ਭੈੜੀਆਂ ਗਲਾਂ ਦੀ ਅਗਿਆਨਤਾ ਵੀ ਗਿਆਨ ਦੀ ਇਕ ਕਿਸਮ ਹੁੰਦੀ ਹੈ।
ਪ੍ਰਲੋਕ ਦੀ ਇੱਛਾ, ਇਸ ਲੋਕ ਦੀ ਅਸੰਤੁਸ਼ਟਤਾ ਵਿਚੋਂ ਜਨਮ ਲੈਂਦੀ ਹੈ।
ਪ੍ਰੇਮ ਦੀ ਅਵਸਥਾ ਵਿਚ ਮਨੁੱਖ, ਆਪਣਾ-ਆਪ ਦਾਨ ਕਰ ਦਿੰਦਾ ਹੈ।
ਕੇਵਲ ਝਾਂਜਰਾਂ ਪਾਉਣ ਨਾਲ ਕਿਸੇ ਨੂੰ ਨੱਚਣਾ ਨਹੀਂ ਆ ਜਾਂਦਾ।
ਸ਼ਹੀਦੀਆਂ ਬਿਨਾਂ, ਚਮਕੌਰ ਨਾਲ, ਸਾਹਿਬ ਨਹੀਂ ਜੁੜਦਾ।
ਸੁੱਖ, ਬਹੁਤ ਕੁਝ ਤਿਆਗਣ, ਵੰਡਣ ਅਤੇ ਦੇਣ ਮਗਰੋਂ ਮਿਲਦਾ ਹੈ।
ਕਈਆਂ ਦੀ ਕਿਸਮਤ ਜਾਗਦੀ ਹੈ ਪਰ ਉਹ ਆਪ ਸੌਂ ਜਾਂਦੇ ਹਨ।
ਸ਼ਰਧਾ ਦੇ ਜੁੜਨ ਨਾਲ ਮਜ਼ਦੂਰੀ, ਸੇਵਾ ਬਣ ਜਾਂਦੀ ਹੈ।
ਕੌੜੇ ਅਨੁਭਵਾਂ ਉਪਰੰਤ ਸਿਖੇ ਸਬਕ ਬੜੇ ਮਿੱਠੇ ਹੁੰਦੇ ਹਨ।
ਸੱਚੇ ਪ੍ਰੇਮੀ, ਇਕ-ਦੂਜੇ ਦਾ ਮਨੋਰਥ ਬਣ ਜਾਂਦੇ ਹਨ।
ਜਿਨ੍ਹਾਂ ਨੇ ਦੁੱਖ ਭੋਗਣਾ ਹੁੰਦਾ ਹੈ, ਰੱਬ ਉਨ੍ਹਾਂ ਨੂੰ ਮਰਨ ਨਹੀਂ ਦਿੰਦਾ
ਸਾਡੇ ਚਰਿਤਰ ਦੀ ਪਰਖ ਕਿਸੇ ਸੰਕਟ ਵੇਲੇ ਹੀ ਹੁੰਦੀ ਹੈ।
ਕੁਦਰਤ ਨਾਲ ਸਾਂਝ ਪਾ ਕੇ ਮਨੁੱਖ, ਧੀਰਜਵਾਨ ਅਤੇ ਸ਼ਾਂਤ ਹੋ ਜਾਂਦਾ ਹੈ।
ਆਨੰਦ ਦੀ ਅਵਸਥਾ ਵਿਚ ਸਾਰੇ ਸਰੀਰਕ ਸੁਆਦ ਫਿੱਕੇ ਪੈ ਜਾਂਦੇ ਹਨ।
ਨੇਮਾਂ ਤੋਂ ਬਿਨਾਂ ਕੋਈ ਖੇਡ ਬਹੁਤਾ ਚਿਰ ਖੇਡੀ ਨਹੀਂ ਜਾ ਸਕਦੀ।
ਜੇ ਅੰਦਰ ਚਾਨਣਾ ਹੋਵੇ ਤਾਂ ਗੂੰਗੇ ਵੀ ਕਥਾ ਕਰਨ ਲਗ ਪੈਂਦੇ ਹਨ।
ਝੂਠ, ਹਰ ਭੈੜੀ ਚੀਜ਼ ਦਾ ਇਕ ਲਾਜ਼ਮੀ ਭਾਗ ਹੁੰਦਾ ਹੈ।
ਗਲਤੀ ਕਰਨ ਤੋਂ ਪਹਿਲਾਂ, ਅਸੀਂ ਕਿਸੇ ਨਾਲ ਸਲਾਹ ਨਹੀਂ ਕਰਦੇ।
ਪਤਨੀ ਤੋਂ ਬਿਨਾਂ ਪੁਰਸ਼, ਵਿਸ਼ਵਾਸ ਦਾ ਪਾਤਰ ਨਹੀਂ ਬਣਦਾ।
ਧਰਮ ਚਲਾਏ ਪੁਰਸ਼ਾਂ ਨੇ ਹਨ ਪਰ ਪਰਸਾਰੇ ਇਸਤਰੀਆਂ ਨੇ ਹਨ।
ਛੋਟਿਆਂ ਲਈ ਛੋਟੀਆਂ ਚੀਜ਼ਾਂ ਹੀ ਮਹਾਨ ਹੁੰਦੀਆਂ ਹਨ।