ਸਵਰਗ ਉਹੀ ਜਾਂਦੇ ਹਨ, ਜਿਨ੍ਹਾਂ ਦੇ ਅੰਦਰ ਸਵਰਗ ਹੁੰਦਾ ਹੈ।
ਅਸੀਸ ਦਿਤੀ ਇਸਤਰੀ ਨੂੰ ਜਾਂਦੀ ਹੈ ਪਰ ਹੁੰਦੀ ਪੁਰਸ਼ ਲਈ ਹੈ।
ਗਾਲ੍ਹ ਦਿੱਤੀ ਪੁਰਸ਼ ਨੂੰ ਜਾਂਦੀ ਹੈ ਪਰ ਹੁੰਦੀ ਇਸਤਰੀ ਨਾਲ ਸਬੰਧਤ ਹੈ ਪੁਰਸ਼,
ਪ੍ਰੇਮਿਕਾ ਨੂੰ ਪਤਨੀ ਬਣਾ ਕੇ ਉਸ ਦਾ ਮਹੱਤਵ ਘਟਾ ਦਿੰਦਾ ਹੈ।
ਨਿੰਦਾ ਨੀਵਾਂ ਬੰਦਾ ਹੀ ਕਰਦਾ ਹੈ, ਉੱਚੇ ਬੰਦੇ ਤਾਂ ਮੁਆਫ਼ ਹੀ ਕਰਦੇ ਹਨ।
ਜਿਹੜੇ ਵਿਸ਼ੇ ਔਖੇ ਹੁੰਦੇ ਹਨ, ਉਹੀ ਲਾਭਦਾਇਕ ਹੁੰਦੇ ਹਨ।
ਕੋਈ ਵੀ ਪੁਰਸ਼ ਆਪ ਨਿਘਰਨ ਤੋਂ ਬਿਨਾਂ, ਇਸਤਰੀ ਦਾ ਅਪਮਾਨ ਨਹੀਂ ਕਰ ਸਕਦਾ।
ਬੱਚੇ, ਮਾਪਿਆ ਨੂੰ ਬੁੱਢੇ ਨਹੀਂ ਹੋਣ ਦਿੰਦੇ
ਆਪਣੀ ਹਰ ਸੱਮਸਿਆ ਦੇ ਕੇਂਦਰ ਵਿਚ ਅਸੀਂ ਆਪ ਹੁੰਦੇ ਹਾਂ।
ਦੋਸਤ ਉਧਾਰ ਲੈਂਦਾ ਹੈ ਅਤੇ ਲੈ ਕੇ ਦੁਸ਼ਮਣ ਬਣ ਜਾਂਦਾ ਹੈ।
ਆਪ ਸੋਹਣੇ ਬਣ ਕੇ ਹੀ ਅਸੀਂ ਸੰਸਾਰ ਨੂੰ ਸੋਹਣਾ ਬਣਾ ਸਕਦੇ ਹਾਂ।
ਜਸ ਕੋਲ ਕੋਈ ਕੰਮ ਨਹੀਂ ਹੁੰਦਾ, ਉਹ ਸਾਰਿਆਂ ਨੂੰ ਥਕਾ ਦਿੰਦਾ ਹੈ।
ਇਸਤਰੀਆਂ ਸੁਭਾਅ ਵਲੋਂ ਹੀ ਰੌਣਕ ਦੀਆਂ ਸ਼ੌਕੀਨ ਹੁੰਦੀਆਂ ਹਨ।
ਲਾਡਲਿਆਂ ਦਾ ਨਾਲਾਇਕ ਹੋਣਾ ਲਾਜ਼ਮੀ ਹੁੰਦਾ ਹੈ।
ਕਲਪਨਾ ਵਿਚ ਵਾਪਰਨ ਵਾਲੀ ਘਟਨਾ ਦੀ ਕੋਈ ਸੀਮਾ ਨਹੀਂ ਹੁੰਦੀ।
ਘੱਟ ਜਾਂ ਵੱਧ ਦਾ ਵਿਸ਼ੇਸ਼ਣ ਪਿਆਰ ਦੇ ਸੰਦਰਭ ਵਿਚ ਕੋਈ ਅਰਥ ਨਹੀਂ ਰਖਦਾ।
ਹਰ ਥਾਂ ਛੋਟੇ ਬੱਚੇ ਲਈ, ਵੱਡੇ ਬੱਚੇ, ਨਿੱਕੇ ਮਾਪੇ ਬਣ ਜਾਂਦੇ ਹਨ।
ਬੁਢਾਪੇ ਦਾ ਭਵਿਖ ਨਹੀਂ ਹੁੰਦਾ, ਇਸੇ ਲਈ ਇਹ ਪਰੇਸ਼ਾਨ ਕਰਦਾ ਹੈ।
ਜਾਨਵਰਾਂ ਵਿਚੋਂ ਮਨੁੱਖ ਕੇਵਲ ਸ਼ੇਰ ਅਖਵਾਉਣਾ ਪਸੰਦ ਕਰਦਾ ਹੈ।
ਹਥਿਆਰ ਦੀ ਹਰ ਵਰਤੋਂ, ਅੰਤਲੇ ਰੂਪ ਵਿਚ ਦੁਰਵਰਤੋਂ ਹੀ ਹੁੰਦੀ ਹੈ।
ਲੜਾਈ ਦੌਰਾਨ ਕੋਈ ਵੀ ਵਿਅਕਤੀ ਆਪਣੀ ਉਮਰ ਅਨੁਸਾਰ ਵਿਹਾਰ ਨਹੀਂ ਕਰਦਾ
ਗੱਪਾਂ ਅਤੀਤ ਬਾਰੇ ਹੁੰਦੀਆਂ ਹਨ, ਗੱਲਾਂ ਭਵਿੱਖ ਬਾਰੇ ਹੁੰਦੀਆਂ ਹਨ।
ਹਰ ਬਸੰਤ ਨੂੰ ਪੱਤਝੜ ਦੇ ਸੰਤਾਪ ਵਿਚੋਂ ਗੁਜ਼ਰਨਾ ਪੈਂਦਾ ਹੈ।