ਸੋਹਣਿਆਂ ਨਾਲ ਨੱਚਣ ਅਤੇ ਟੁਰਨ ਵਿਚ ਕਦੇ ਥਕਾਵਟ ਨਹੀਂ ਹੁੰਦੀ।
ਧਰਤੀ ਉਤੇ ਜੀਵਨ ਨੂੰ ਚਲਾਉਂਦਾ ਤਾਂ ਸੂਰਜ ਹੈ ਪਰ ਘੁੰਮਾਉਂਦਾ ਪੈਸਾ ਹੈ।
ਦੂਜਿਆਂ ਨੂੰ ਸਤਿਕਾਰ ਨਾਲ ਮਿਲਣਾ ਖੁਸ਼ਹਾਲੀ ਦੀ ਨਿਸ਼ਾਨੀ ਹੁੰਦੀ ਹੈ।
ਮਹਾਨ ਸੰਗੀਤ ਉਹ ਹੈ ਜਿਹੜਾ ਸਦੀਆਂ ਪੁਰਾਣਾਾ ਹੋਵੇ ਪਰ ਸਦਾ ਨਵਾਂ ਲਗੇ।
ਮੁਆਫ਼ ਕਰਨ ਦੇ ਗੁਣ ਤੋਂ ਬਿਨਾਂ, ਵਿਛੋੜੇ ਮਿਲਾਪ ਨਹੀਂ ਬਣਦੇ।
ਅਧੀਆਂ ਕੁਰਬਾਨੀਆਂ ਸੰਪੂਰਨ ਜਿੱਤਾਂ ਨਹੀਂ ਸਿਰਜ ਸਕਦੀਆਂ।
ਔਖੇ ਕੰਮ ਹੀ ਜੀਵਨ ਨੂੰ ਸੁਖਾਲਾ ਬਣਾਉਂਦੇ ਹਨ।
ਨਿੱਕੀਆਂ-ਨਿੱਕੀਆਂ ਖੁਸ਼ੀਆਂ ਜ਼ਿੰਦਗੀ ਨੂੰ ਪੱਕਣ ਨਹੀਂ ਦਿੰਦੀਆਂ।
ਹਾਸੋ ਨੂੰ ਸੁਣਿਆ ਜਾਂਦਾ ਹੈ, ਮੁਸਕ੍ਰਾਹਟ ਵੇਖੀ ਜਾਂਦੀ ਹੈ।
ਨਿੰਦਾ ਤੋਂ ਮੁੱਕਤ ਹੋਏ ਬਿਨਾ ਸ਼ਾਂਤ ਅਤੇ ਸੰਤੁਸ਼ਟ ਹੋਣਾ ਅਸੰਭਵ ਹੈ।
ਉਮਰ ਕੋਈ ਹੋਵੇ, ਕਰਜ਼ਾ ਲੈ ਕੇ ਲਗੇਗਾ ਕਿ ਤੁਸੀਂ ਬੁੱਢੇ ਹੋ ਗਏ ਹੋ।
ਪੱਤਝੜ ਵਿਚ ਪੱਤੇ ਝੜਦੇ ਹਨ, ਦਰੱਖਤ ਨਹੀਂ ਡਿਗਦੇ।
ਜੋ ਅਜ ਯਥਾਰਥ ਹੈ, ਉਹ ਕਿਸੇ ਵੇਲੇ ਕਲਪਨਾ ਸੀ।
ਸਾਡੀ ਸਫ਼ਲਤਾ-ਅਸਫ਼ਲਤਾ ਦਾ ਨਿਰਣਾ ਸੰਸਾਰ ਕਰਦਾ ਹੈ।
ਜਦੋਂ ਉਦੇਸ਼ ਮਿਲ ਜਾਵੇ ਤਾਂ ਸਾਰੇ ਰਾਹ ਖੁਲ੍ਹ ਜਾਂਦੇ ਹਨ।
ਬੂੰਦ ਵਿਚ ਸਾਗਰ ਹੋਣ ਦੀ ਤਾਂਘ, ਹਰੇਕ ਧਰਮ ਦਾ ਸਾਰ ਹੈ।
ਸੱਤ ਵਾਰ ਡਿਗਣਾ ਅਤੇ ਅੱਠ ਵਾਰ ਉਠਣਾ, ਸਫ਼ਲਤਾ ਦਾ ਭੇਤ ਹੈ।
ਹਰ ਝਗੜੇ ਦੀ ਬੁਨਿਆਦ ਵਿਚ ਜਾਂ ਸੁਆਰਥ ਹੁੰਦਾ ਹੈ ਜਾਂ ਹਉਮੈ।
ਪ੍ਰੇਮਿਕਾ ਦਾ ਦੁਨੀਆਂ ਦੇ ਕਿਸੇ ਵੀ ਰਿਸ਼ਤੇ ਵਿਚ ਤਰਜਮਾ ਨਹੀਂ ਹੋ ਸਕਦਾ।
ਚੰਗਿਆਈ ਦਾ ਪ੍ਰਭਾਵ ਸੁੰਦਰਤਾ ਦੇ ਪ੍ਰਭਾਵ ਨਾਲੋਂ ਵੀ ਸ਼ਕਤੀਸ਼ਾਲੀ ਹੁੰਦਾ ਹੈ।
ਸੈਰ ਤੰਦਰੁਸਤੀ ਨਹੀਂ ਦਿੰਦੀ, ਤੰਦਰੁਸਤ ਹੋਣ ਕਰਕੇ ਹੀ ਸੈਰ ਕੀਤੀ ਜਾਂਦੀ ਹੈ।