Indi - eBook Edition
Sundraan

Sundraan

Language: PUNJABI
Sold by: Lahore Publishers
Up to 10% off
Paperback
270.00    300.00
Quantity:

Book Details

ਹੱਥਲਾ ਨਾਵਲ ‘ਸੁੰਦਰਾਂ’ ਸਮੁੱਚੀ ਔਰਤ ਮਜ਼ਲੂਮ ਜਮਾਤ ਤੇ ਹੋ ਰਹੀਆਂ ਜ਼ਿਆਦਤੀਆਂ ਅਤੇ ਜਬਰਦਸਤੀਆਂ ਦੀ ਕਰੁਣਾਮਈ ਗਾਥਾ ਹੈ। ਔਰਤ ਸਦੀਆਂ ਤੋਂ ਉਨ੍ਹਾਂ ਗੁਨਾਹਾਂ ਦੇ ਭਾਰ ਥੱਲੇ ਦਬੀ ਪਿਸੀ ਰਹੀ ਹੈ, ਜੋ ਉਸ ਨੇ ਕੀਤੇ ਹੀ ਨਹੀਂ। ਸੁੰਦਰਾਂ ਦੇ ਰੂਪ ਵਿਚ ਔਰਤ ਨਿਆਂ ਦੀ ਮੰਗ ਕਰਦੀ ਹੈ। ਸੁੰਦਰਾਂ ਔਰਤ ਜਮਾਤ ਦੇ ਪ੍ਰਤਿਨਿਧ ਦੇ ਰੂਪ ਵਿਚ ਮਰਦ ਦੇ ਗੁਨਾਹਾਂ ਅਤੇ ਜ਼ਿਆਦਤੀਆਂ ਦੀ ਸ਼ਿਕਾਰ ਹੋਣ ਦੇ ਬਾਵਜੂਦ ਨਿੰਦੀ ਅਤੇ ਭੰਡੀ ਗਈ ਹੈ ਅਤੇ ਉਸ ਨੂੰ ਗਿਲਾ ਹੈ ਕਿ ਮਰਦ ਪ੍ਰਧਾਨ ਸੰਸਾਰ ਵਿਚ ਉਸ ਨੂੰ ਇਨਸਾਫ਼ ਨਹੀਂ ਮਿਲਿਆ, ਜਿਸ ਕਰਕੇ ਔਰਤ ਨੂੰ ਜਗਤ ਜਣਨੀ ਹੁੰਦੇ ਹੋਏ ਵੀ ਮਰਦ ਦੇ ਗੁਨਾਹਾਂ ਦਾ ਕਲੰਕ ਆਪਣੇ ਮੱਥੇ ’ਤੇ ਲੈਕੇ ਤੁਰਨਾ ਪਿਆ ਹੈ। ਸੁੰਦਰਾਂ ਦੀ ਇਕੋ ਇਕ ਚਾਹਨਾ ਹੈ, ਉਸ ਦਾ ਦੁੱਧ ਧੋਤਾ ਸੱਚ, ਪਿਆਰ ਤੇ ਕੁਰਬਾਨੀ ਸਮਾਜ ਦੇ ਸਾਹਮਣੇ ਆਵੇ ਕਿਉਂਕਿ ਉਸ ਨੂੰ ਮਰਦ ਸਮਾਜ ਨੇ ਮਾਰਿਆ ਹੈ। ਉਸ ਨੂੰ ਮਰਦ ਸਮਾਜ ਨੇ ਹੀ ਮਾੜੀ ਤੋਂ ਧੱਕਾ ਦਿੱਤਾ ਹੈ ਜਦੋਂ ਕਿ ਉਹ ਅਸਲੋਂ ਬੇਗੁਨਾਹ ਸੀ, ਪੂਰਨ ਬਿਨਾਂ ਤਾਂ ਉਸ ਨੇ ਸੁਪਨੇ ਵਿਚ ਵੀ ਕਿਸੇ ਨੂੰ ਦੇਖਿਆ, ਸੋਚਿਆ ਤੇ ਚਿਤਵਿਆ ਨਹੀਂ ਸੀ। ਮਾੜੀ ਦੀ ਬੀਹ ਵਿਚ ਲਹੂ ਲੁਹਾਣ ਪਈ ਸੁੰਦਰਾਂ ਔਰਤ ਉੱਤੇ ਹੋਏ ਅਥਾਹ ਜੁਲਮਾਂ ਦਾ ਹਿਸਾਬ ਮੰਗ ਰਹੀ ਹੈ। ਲੋਕ ਵਿਰਸੇ ਦੀ ਮਜ਼ਲੂਮ ਹੋਂਦ ‘ਸੁੰਦਰਾਂ’ ਦੀ ਨਵੀਂ ਤਰਜ਼ ਅਤੇ ਸੇਧ-ਸੰਕਲਪ ਨਾਲ ਪਾਤਰ ਸਿਰਜਣਾ ਸਮਾਜ ਵਿਚ ਔਰਤ ਮਰਦ ਦੇ ਉਸ ਦਵੰਦ ਨੂੰ ਸਾਖਿਆਤ ਰੂਪ ਵਿਚ ਪ੍ਰਗਟ ਕਰਦੀ ਹੈ ਜਿਸ ਨੂੰ ਮਰਦ ਪ੍ਰਧਾਨ ਸਮਾਜ ਨੇ ਸਦਾ ਪਿਛੋਕੜ ਵਿਚ ਹੀ ਸੁੱਟੀ ਰੱਖਿਆ ਹੈ। ਸਾਹਿਤ ਜਗਤ ਦੇ ਸਿਰਮੌਰ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਦੀ ਇਹ ਤਾਜ਼ੀ ਮੌਲਿਕ ਰਚਨਾ ਰਵਾਇਤੀ ਦਿਸਹੱਦਿਆਂ ਤੋਂ ਪਾਰ ਦੇ ਉਸ ਅਣਕਿਆਸੇ ਖੇਤਰ ਨੂੰ ਹੰਗਾਲਦੀ ਹੈ। ਜਿਸ ਦੀ ਪਹਿਲਾਂ ਕਿਸੇ ਨੇ ਕਦੀ ਵੀ ਥਾਹ ਪਾਉਣ ਦਾ ਯਤਨ ਨਹੀਂ ਕੀਤਾ।